Prakash Prabhakar (1945–2024)

A distinguished Punjabi poet, Prakash Prabhakar was celebrated for the emotional depth, lyrical simplicity and modern sensibility of his work. Exploring love, spirituality and human feeling, his poetry remains widely read and admired. Nearly a thousand poems have been published, including the notable collection Kachi Mitti, and his voice continues to resonate through new editions, musical adaptations and recognition from the School of Punjabi Studies (Panjab University, Chandigarh) and Naad Pargaasu (Amritsar).

ąØ•ą©ą©œą©€ąØ†ąØ‚ ąØšąØæą©œą©€ąØ†ąØ‚ ਨੂੰ

ਚੰਨ ąØąØ²ąØ•,
ąØšą©°ąØ¬ą©‡ ਦੀਓ ąØšąØæą©œą©€ąØ“ ਨੀਂ
ਸੋਨੇ ਵਾਂਗਰ ਖਰੀਓ ਨੀਂ.
ਇੱਕ ਧੁੱਪ ਆਉਣੀ,
ਇੱਕ ਜਲ ąØ­ąØæą©±ąØœąØ£ą©€,
ਤੁਸੀਂ ਹੱਸ ਖਾਰੇ ਄ਲ,
ਤਰੀਓ ਨੀਂ |

ąØ•ą©‹ąØˆ ਪੂਣੀ ąØŖąØæą©°ąØœą©‚ ਤੇਲੀ ąØœąØæąØ‰ąØ‚
ąØ•ą©‹ąØˆ ਠੱਗ ਕੇ ਲੈ ਜਾਊ ਮੇਲੀ ąØœąØæąØ‰ąØ‚
ąØ•ą©‹ąØˆ ਘਰ ਵਿੱਚ ਰੱਖੂ ąØœą©‡ąØ²ą©ąØ¹ą©€ ąØœąØæąØ‰ąØ‚
ਤੁਸੀਂ ਸਾਗਰ ਕਿਸ਼ਤੀ ਠੇਲੀ ąØœąØæąØ‰ąØ‚
ਧੁੰਦ, ąØ§ą©‚ą©œ, ąØ§ą©œąØ•,
ਹੱਸ ąØœąØ°ą©€ąØ“ ਨੀਂ |

ਕਦੀ ąØøą©‚ąØ°ąØœ ąØ¬ą©ąØ ਜਾਊ ਅੰਬਰਾਂ ਵਿੱਚ
ਕਦੀ ਸੱਖਣਾ ਭਰ ਜਾਊ ਲੰਗਰਾਂ ਵਿੱਚ
ਕਦੀ ਜਾਨ ਫਸੇਗੀ ਔੰਗਰਾਂ ਵਿੱਚ
ąØ—ą©±ąØœ ਵਾਂਗ ਸ਼ੇਰਨੀ ąØ²ą©œą©€ąØ“ ਨੀਂ !

ਪਾ ਪਾਕ ਮੁਹੱਬਤ ਬੀਤੇ ਦੀ
ąØ•ą©‹ąØˆ ąØœąØ¼ąØ–ąØ® ਅਲੂਣੇ ਸੀਤੇ ਦੀ
ਦਿੱਖ ਦਾਗ ਦਰਦ ਦੇ ਰੀਤੇ ਦੀ
ਤੁਸੀਂ ਬਣ ਅੱ਄ਰੂ,
ਤੁਸੀਂ ਬਣ ਖੁਸ਼ਬੂ
ਮੁੜ ਸੱਖਣੇਪਣ ਨੂੰ ਭਰੀਓ ਨੇ |

ਚੰਨ ąØąØ²ąØ•
ąØšą©°ąØ¬ą©‡ ਦੀਓ ąØšąØæą©œą©€ąØ“ ਨੀ !
ਸੋਨੇ ਵਾਂਗਰ ąØ–ਰੀਓ ਨੀਂ …

Share this:

Leave a Reply

Your email address will not be published. Required fields are marked *

On Key

Related Posts

Poetry by Shammi Jalandhari

ąØ¬ą©€ąØœą©‡ ਅੱਖਰ ਫ਼ਸਲਾਂ ąØ‰ą©±ąØ—ą©€ąØ†ąØ‚ą„¤ ąØ¦ąØæąØ² ਦੀ ąØ®ąØæą©±ąØŸą©€ ąØØąØœąØ¼ąØ®ąØ¾ąØ‚ ąØ‰ą©±ąØ—ą©€ąØ†ąØ‚ą„¤ ਸਾਹਾਂ ਦੇ ਵਿਚ ąØØą©±ąØšą©€ ਸਰਗਮ, ąØ¬ą©ą©±ąØ²ą©ąØ¹ąØ¾ąØ‚ ਉੱਤੇ ąØ¤ąØ°ąØœąØ¼ąØ¾ąØ‚ ąØ‰ą©±ąØ—ą©€ąØ†ąØ‚ą„¤ ਨੀਂਦਾਂ ਅੰਦਰ ਉੱਗੇ ਸੁਫ਼ਨੇ, ąØøą©‹ąØšąØ¾ąØ‚ ਦੇ ਵਿਚ ਸੱਧਰਾਂ ਉੱਗੀਆਂ ą„¤ ਇਸ਼ਕ ਦੀ ਐਸੀ ąØ¹ą©‹ąØˆ ਬਾਰਿਸ਼, ąØ…ąØœąØ¬

Prakash Prabhakar (1945–2024)

A distinguished Punjabi poet, Prakash Prabhakar was celebrated for the emotional depth, lyrical simplicity and modern sensibility of his work. Exploring love, spirituality and human feeling, his poetry remains widely

Receive the latest news

Subscribe To Our Weekly Newsletter

Get notified about new articles